BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਮਾਂ ਦੀ ਲਾਸ਼ ਨੂੰ ਸਾਲਾਂ ਤੱਕ ਫ੍ਰੀਜ਼ਰ 'ਚ ਰੱਖ ਕੇ ਉਨ੍ਹਾਂ ਦੇ ਹਿੱਸੇ ਦੀ ਪੈਨਸ਼ਨ ਅਤੇ ਹੋਰ ਵਿੱਤੀ ਲਾਭ ਲੈਂਦਾ ਰਿਹਾ ਪੁੱਤ, ਇਸ ਤਰ੍ਹਾਂ ਖੁੱਲਿਆ ਭੇਤ
ਮਾਂ ਦੀ ਲਾਸ਼ ਲੈਪਰਡ ਪ੍ਰਿੰਟ ਵਾਲੇ ਸਿਲਕ ਦੇ ਕੰਬਲ ਵਿੱਚ ਲਪੇਟੀ ਹੋਈ ਮਿਲੀ ਸੀ, ਉਨ੍ਹਾਂ ਦੇ ਸਰੀਰ ਉੱਤੇ ਪੀਲੇ ਅਤੇ ਗੁਲਾਬੀ ਗੁਲਾਬ ਰੱਖੇ ਹੋਏ ਸਨ, ਨਾਲ ਹੀ ਇੱਕ ਜਨਮਦਿਨ ਵਾਲਾ ਕਾਰਡ ਵੀ ਸੀ...
ਅਮਰੀਕਾ ਨੇ ਪਹਿਲੀ ਵਾਰ ਪੁਲਾੜ 'ਚ ਤਾਇਨਾਤ ਕੀਤੇ ਹਥਿਆਰ, ਇਸ ਦੇ ਕੀ ਪ੍ਰਭਾਵ ਪੈ ਸਕਦੇ ਹਨ
ਅਮਰੀਕੀ ਏਅਰ ਫੋਰਸ ਦੇ ਸਕੱਤਰ ਦਾ ਕਹਿਣਾ ਹੈ ਕਿ ਦੁਸ਼ਮਣ ਦੀ ਕਾਰਵਾਈ ਤੋਂ ਦੇਸ਼ ਦੀ ਰੱਖਿਆ ਲਈ ਇਹ ਹਥਿਆਰ ਜ਼ਰੂਰੀ ਹਨ।
ਹਿਮਾਲਿਆ ਤੇਜ਼ੀ ਨਾਲ ਪਿਘਲ ਰਿਹਾ ਹੈ ਅਤੇ ਭਾਰਤ ਦੀ ਅਰਥਵਿਵਸਥਾ 'ਖ਼ਤਰੇ ਵਿੱਚ' ਹੈ
ਸਰਕਾਰ ਨੇ ਜੁਲਾਈ ਮਹੀਨੇ ਵਿੱਚ ਸੰਸਦ ਨੂੰ ਦੱਸਿਆ ਸੀ ਕਿ ਭਾਰਤੀ ਹਿਮਾਲਿਆਈ ਖੇਤਰ ਵਿੱਚ 56 ਗਲੇਸ਼ੀਅਲ ਝੀਲਾਂ ਨੂੰ "ਬਹੁਤ ਜ਼ਿਆਦਾ ਖ਼ਤਰੇ" ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ...
ਵੈਸਟਇੰਡੀਜ਼ ਨਾਲ ਹੋਣ ਵਾਲੀ ਵਨ ਡੇਅ ਸੀਰੀਜ਼ ਲਈ ਭਾਰਤੀ ਟੀਮ 'ਚ ਪੰਜਾਬੀ ਮੁੰਡੇ ਨਮਨ ਧੀਰ ਦੀ ਹੋਈ ਚੋਣ
ਫ਼ਰੀਦਕੋਟ ਦੇ ਰਹਿਣ ਵਾਲੇ ਨਮਨ ਧੀਰ ਨੂੰ ਮੁੰਬਈ ਇੰਡੀਅਨਜ਼ ਦੀ ਟੀਮ ਨੇ 2025 ਸੀਜ਼ਨ ਲਈ 5 ਕਰੋੜ 25 ਲੱਖ ਰੁਪਏ ਵਿੱਚ ਖਰੀਦਿਆ ਸੀ।
ਕਿਹੜੀ ਯੂਪੀਆਈ ਟਰਾਂਜ਼ੈਕਸ਼ਨ 'ਤੇ ਲੱਗੇਗਾ ਚਾਰਜ, ਕਿਸ ਨੂੰ ਕਰਨੀ ਪਏਗੀ ਅਦਾਇਗੀ, ਕੀ ਹੋਵੇਗਾ ਮੁਫ਼ਤ, ਜਾਣੋ ਜ਼ਰੂਰੀ ਸਵਾਲਾਂ ਦੇ ਜਵਾਬ
ਪੀਟੂਪੀ ਪੇਮੈਂਟ ਕੀ ਹੁੰਦੀ ਹੈ ? ਐਮਡੀਆਰ ਕੀ ਹੁੰਦੀ ਹੈ ? ਅਤੇ ਸਰਕਾਰੀ ਐਲਾਨ ਵਿਚ ਗਾਹਕਾਂ ‘ਤੇ ਕਿਸੇ ਵੀ ਤਰ੍ਹਾਂ ਦਾ ਸ਼ੁਲਕ ਨਾ ਲਗਾਉਣ ਦੀ ਗੱਲ ਹੋਣ ਦੇ ਬਾਵਜੂਦ ਯੂਪੀਆਈ ਯੂਜ਼ਰਾਂ ਵਿੱਚ ਕਿਉਂ ਚਿੰਤਾ ਹੈ?
ਏਸ਼ੀਅਨ ਖੇਡਾਂ ਵਿੱਚ ਕਿੰਨੇ ਪੰਜਾਬੀ ਲੈ ਰਹੇ ਹਨ ਹਿੱਸਾ ਅਤੇ ਕਿਹੜੀਆਂ ਖੇਡਾਂ 'ਚੋਂ ਭਾਰਤ ਨੂੰ ਤਗਮੇ ਜਿੱਤਣ ਦੀ ਉਮੀਦ
ਜਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ 501 ਐਥਲੀਟ ਹਿੱਸਾ ਲੈਣਗੇ। ਜਾਣੋ ਪੰਜਾਬ ਦੇ ਕਿੰਨੇ ਖਿਡਾਰੀ ਸ਼ਾਮਲ ਹਨ ਅਤੇ ਕਿਹੜੀਆਂ ਖੇਡਾਂ ਵਿੱਚ ਤਗਮੇ ਦੀਆਂ ਉਮੀਦਾਂ ਹਨ।
ਚੈਟ ਜੀਪੀਟੀ ਨੂੰ ਇੱਕ ਵਿਅਕਤੀ ਨੇ ਕਿਹਾ, ‘ਉਹ ਆਪਣੇ ਬੇਟੇ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ’, ਜਾਣੋ ਫਿਰ ਕਿਵੇਂ ਉਹ ਗ੍ਰਿਫ਼ਤਾਰ ਹੋਇਆ
ਪੁਲਿਸ ਮੁਤਾਬਕ ਇਨ੍ਹਾਂ ਵਿੱਚ ਉਸ ਦੇ ਅੱਠ ਸਾਲਾ ਬੇਟੇ ਨੂੰ ਮਾਰਨ, ਦੂਜਿਆਂ ‘ਤੇ ਹਮਲਾ ਕਰਨ ਅਤੇ ਫਿਰ ਖੁਦ ਦੀ ਜਾਨ ਲੈਣ ਦੀਆਂ ਯੋਜਨਾਵਾਂ ਸਨ।
ਇਸ ਝੀਲ ਦੇ ਕਿਨਾਰਿਆਂ ਤੋਂ ਹੱਡੀਆਂ ਮਿਲਦੀਆਂ ਹਨ, ਲੋਕ ਹੱਡੀਆਂ ’ਚ ਤੈਰਨ ਤੋਂ ਨਹੀਂ ਝਿਜਕਦੇ, ਕੀ ਹੈ ਇਸ ਝੀਲ ਦਾ ਇਤਿਹਾਸ
ਇੱਕ ਦੂਰ-ਦੁਰਾਡੇ ਰੂਸੀ ਕਸਬੇ ਵਿੱਚ, ਜਿਸ ਨੂੰ ਸੋਵੀਅਤ ਦੌਰ ਦੇ ਕੈਦੀਆਂ ਨੇ ਵਸਾਇਆ ਸੀ, ਗੁਲਾਗ ਪੀੜਤਾਂ ਦੀਆਂ ਹੱਡੀਆਂ ਅੱਜ ਵੀ ਇੱਕ ਬਣਾਉਟੀ ਬੀਚ ’ਤੇ ਆ ਕੇ ਮਿਲਦੀਆਂ ਹਨ। ਲਾਪਰਵਾਹੀ ਨਾਲ ਪਏ ਇਹ ਅਵਸ਼ੇਸ਼ ਇਤਿਹਾਸ ਨੂੰ ਭੁਲਾ ਦੇਣ ਦੀ ਵਿਆਪਕ ਪ੍ਰਵਿਰਤੀ ਵੱਲ ਇਸ਼ਾਰਾ ਕਰਦੇ ਹਨ।
ਪੰਜਾਬ ਸਰਕਾਰ ਖਿਲਾਫ਼ ਚੋਣਾਂ ਤੋਂ ਪਹਿਲਾਂ ਟੀਚਰਾਂ, ਮੁਲਾਜ਼ਮਾਂ, ਤੇ ਕਿਸਾਨਾਂ ਦੇ ਵੱਖ-ਵੱਖ ਪ੍ਰਦਰਸ਼ਨਾਂ ਦਾ ਕੀ ਅਸਰ ਦਿਖ ਸਕਦਾ ਹੈ, ਕੀ ਵਿਰੋਧੀਆਂ ਨੂੰ ਇਸ ਦਾ ਲਾਹਾ ਮਿਲ ਸਕੇਗਾ
ਸਿਆਸੀ ਮਾਹਰਾਂ ਮੁਤਾਬਕ ਮੁਲਾਜ਼ਮਾਂ ਤੇ ਹੋਰ ਫਿਰਕਿਆਂ ਦੇ ਵਧਦੇ ਰੋਸ ਪ੍ਰਦਰਸ਼ਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਲਈ ਵੱਡੀ ਚੁਣੌਤੀ ਬਣ ਸਕਦੇ ਹਨ।
ਬੀਬੀਸੀ ਵਿਸ਼ੇਸ਼
ਵੀਡੀਓ, ਯੂਕੇ ਦੇ ਵੇਂਬਲੀ ਸਟੇਡੀਅਮ ਵਿੱਚ ਇਤਿਹਾਸ ਰਚਣ ਬਾਰੇ ਦਿਲਜੀਤ ਦੋਸਾਂਝ ਨੇ ਬੀਬੀਸੀ ਨੂੰ ਕੀ ਦੱਸਿਆ, Duration 3,34
ਆਪਣੇ ਫੈਨਜ਼ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਇਸ ਮੌਕੇ ਦੀ ਅਹਿਮੀਅਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, "ਇਹ ਪਲ ਇਤਿਹਾਸ ਵਿੱਚ ਦਰਜ ਹੋ ਜਾਵੇਗਾ।"
'ਮੇਰੀ ਮਾਤ-ਭੂਮੀ ਕਿਹੜੀ ਹੈ?' ਪੰਜਾਬ 'ਚ ਜੰਮੀ ਪਰਵਾਸੀ ਭਾਈਚਾਰੇ ਦੀ ਦੂਜੀ ਪੀੜ੍ਹੀ ਨੂੰ ਇਹ ਸਵਾਲ ਕਿਉਂ ਪੁੱਛਣਾ ਪੈ ਰਿਹਾ
ਲੁਧਿਆਣਾ ਵਰਗੇ ਸ਼ਹਿਰ ਵਿੱਚ ਪਰਵਾਸੀਆਂ ਦੀ ਗਿਣਤੀ ਸਿਆਸੀ ਪਾਰਟੀਆਂ ਲਈ ਵੱਡਾ ਵੋਟ ਬੈਂਕ ਵੀ ਹੈ। ਬਾਵਜੂਦ ਇਸਦੇ, ਇੱਥੇ ਪੱਕੇ ਤੌਰ 'ਤੇ ਵਸੇ ਪਰਵਾਸੀ ਮਜ਼ਦੂਰਾਂ ਦੀਆਂ ਅਗਲੀਆਂ ਪੀੜ੍ਹੀਆਂ ਅਜੇ ਵੀ ਸਮਾਜਿਕ ਤੌਰ 'ਤੇ ਸਵੀਕਾਰੇ ਜਾਣ ਦੀ ਉਡੀਕ ਵਿੱਚ ਹਨ।
ਸਚਿਨ ਪਾਇਲਟ ਦੀ ਪਲੇਠੀ ਫੇਰੀ: ਵੜਿੰਗ, ਚੰਨੀ ਤੇ ਬਾਜਵਾ ਇੱਕੋ ਮੰਚ 'ਤੇ, ਧੜੇਬੰਦੀ ਖ਼ਤਮ ਜਾਂ ਆਰਜ਼ੀ ਏਕਤਾ?
ਸਚਿਨ ਪਾਇਲਟ ਦੀ ਪੰਜਾਬ ਦੀ ਪਲੇਠੀ ਫੇਰੀ ਦੌਰਾਨ ਕਾਂਗਰਸ ਦੇ ਧੜਿਆਂ ਵਿੱਚ ਏਕਤਾ ਦਾ ਪ੍ਰਗਟਾਵਾ, ਵੜਿੰਗ, ਚੰਨੀ ਤੇ ਬਾਜਵਾ ਇੱਕੋ ਮੰਚ ’ਤੇ ਦਿਖੇ, ਪਰ ਕੀ ਇਹ ਏਕਤਾ ਸਥਾਈ ਰਹੇਗੀ?
ਪੁਤਿਨ ਅਤੇ ਸ਼ੀ ਜਿਨਪਿੰਗ ਵਰਗੇ ਆਗੂ ਬ੍ਰਿਕਸ ਵਿੱਚ ਆਏ ਜ਼ਰੂਰ, ਪਰ ਭਾਰਤ ਨੂੰ ਹਾਸਿਲ ਕੀ ਹੋਇਆ
ਕੀ ਇਹ ਮੰਚ ਕਿਸੇ ਠੋਸ ਨਤੀਜੇ ਤੱਕ ਪਹੁੰਚ ਸਕਿਆ ਹੈ, ਜਾਂ ਇਸ ਤੋਂ ਮੇਜ਼ਬਾਨ ਭਾਰਤ ਨੂੰ ਭਵਿੱਖ ਲਈ ਕੋਈ ਵੱਡੀ ਉਪਲੱਬਧੀ ਹਾਸਿਲ ਹੋ ਸਕੀ ਹੈ?
ਸਾਲਾਂ ਤੱਕ ਪੱਕੀਆਂ ਸਹੇਲੀਆਂ ਰਹੀਆਂ, ਫਿਰ ਡੀਐੱਨਏ ਟੈਸਟ ਤੋਂ ਪਤਾ ਲੱਗਾ ਕਿ ਉਹ ਤਾਂ ਸਕੀਆਂ ਭੈਣਾਂ ਹਨ
ਭਾਰਤ ਵਿੱਚ ਜੰਮੀਆਂ 43 ਸਾਲਾ ਮੀਨਾ ਗੇਲਟਿੰਕ ਅਤੇ 44 ਸਾਲਾ ਮੀਨਲ ਤਿਜਸੇਨ ਨੂੰ ਮੁੰਬਈ ਦੇ ਦੋ ਵੱਖ-ਵੱਖ ਅਨਾਥ ਆਸ਼ਰਮਾਂ ਤੋਂ ਦੋ ਵੱਖ-ਵੱਖ ਪਰਿਵਾਰਾਂ ਨੇ ਗੋਦ ਲਿਆ ਸੀ...
'ਪੱਕੇ ਹੋਣ ਦੇ ਸਾਰੇ ਰਾਹ ਬੰਦ ਹੁੰਦੇ ਦਿਖ ਰਹੇ ਹਨ', ਕੈਨੇਡਾ 'ਚ ਪੀਆਰ ਲਈ ਪੰਜਾਬੀ ਜੋੜੇ ਕੀ ਕੁਝ ਕਰ ਰਹੇ
ਕੈਨੇਡਾ ਦੀਆਂ ਪਰਵਾਸ ਨੀਤੀਆਂ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਬਦਲਾਅ ਕਾਰਨ ਉਥੇ ਰਹਿੰਦੇ ਪੰਜਾਬੀਆਂ ਲਈ ਪੀਆਰ ਲੈਣੀ ਕਾਫ਼ੀ ਔਖੀ ਹੋ ਗਈ ਹੈ, ਜਿਸ ਕਾਰਨ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ।
ਕੀ ਰੋਜ਼ ਨਾਰੀਅਲ ਪਾਣੀ ਪੀਣਾ ਸੁਰੱਖਿਅਤ ਹੈ? ਕਿਨ੍ਹਾਂ ਲੋਕਾਂ ਨੂੰ ਇਹ ਨਹੀਂ ਪੀਣਾ ਚਾਹੀਦਾ?
ਨਾਰੀਅਲ ਦੀ ਕੁਦਰਤੀ ਮਿਠਾਸ ਸਭ ਨੂੰ ਪਸੰਦ ਆਉਂਦੀ ਹੈ। ਡਾਕਟਰ ਵੀ ਨਾਰੀਅਲ ਪਾਣੀ ਨੂੰ ਸਿਹਤ ਲਈ ਅੰਮ੍ਰਿਤ ਵਰਗਾ ਮੰਨਦੇ ਹਨ। ਪਰ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਕੁਝ ਲੋਕਾਂ ਨੂੰ ਇਹ ਨਹੀਂ ਪੀਣਾ ਚਾਹੀਦਾ...
ਅਕਲ ਦਾੜ੍ਹ ਦਾ ਕੀ ਕੰਮ ਹੈ ਅਤੇ ਇਸ ਨੂੰ ਕਢਵਾਉਣਾ ਕਦੋਂ ਜ਼ਰੂਰੀ ਹੋ ਜਾਂਦਾ ਹੈ
ਅਕਲ ਦਾੜ੍ਹ ਨਿਕਲਣ ਦੌਰਾਨ ਮਰੀਜ਼ਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਦਰਦ ਅਤੇ ਸੋਜ ਹੁੰਦੀ ਹੈ। ਜਦਕਿ ਬਹੁਤ ਸਾਰੇ ਲੋਕਾਂ ਨੂੰ ਮੂੰਹ ਪੂਰੀ ਤਰ੍ਹਾਂ ਖੋਲ੍ਹਣ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ
ਮੌਤ ਦੇ 40 ਸਾਲਾਂ ਬਾਅਦ ਇਸ 'ਗੁੰਮਨਾਮ ਸ਼ਾਇਰ' ਨੂੰ ਕਿਵੇਂ ਮਿਲੀ ਪਛਾਣ, ਜਿਸ ਦੀਆਂ ਗਜ਼ਲਾਂ ਨੁਸਰਤ ਫਤਿਹ ਅਲੀ ਖ਼ਾਨ ਵਰਗੇ ਕਲਾਕਾਰ ਗਾਉਂਦੇ ਰਹੇ
ਪੰਜਾਬ ਸਾਹਿਤ ਨਾਲ ਜੁੜੀਆਂ ਹੋਈਆਂ ਕਈ ਸ਼ਖ਼ਸੀਅਤਾਂ ਨੇ ਹੰਭਲਾ ਮਾਰ ਕੇ ਇਸ ਰਚਨਾ ਦੇ ਸ਼ਾਇਰ ਨੂੰ ਲੱਭਿਆ ਹੈ ਜੋ ਤਰਨਤਾਰਨ ਦੇ ਵਸਨੀਕ ਸਨ
ਅੰਮ੍ਰਿਤ ਦਾਲਮ ਕੌਣ ਹੈ, ਜਿਸ ਨੂੰ ਪੰਜਾਬ ਪੁਲਿਸ ਯੂਰਪ ਤੋਂ ਹਵਾਲਗੀ ਕਰਕੇ ਭਾਰਤ ਲਿਆਈ, ਕਿਹੜੇ ਅਪਰਾਧਾਂ 'ਚ ਰਿਹਾ ਸ਼ਾਮਲ ਤੇ ਪੁਲਿਸ ਨੇ ਕੀ ਦੱਸਿਆ
ਅੰਮ੍ਰਿਤ ਦਾਲਮ ਅਕਤੂਬਰ 2024 ਵਿੱਚ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ ਅਤੇ ਪੰਜਾਬ ਪੁਲਿਸ ਨੇ ਉਸ ਵਿਰੁੱਧ 'ਰੈੱਡ ਨੋਟਿਸ' ਜਾਰੀ ਕੀਤਾ ਸੀ...
ਪੁਤਿਨ ਸਮਾਰਟਫੋਨ ਨਹੀਂ ਵਰਤਦੇ, ਉਨ੍ਹਾਂ ਦਾ ਖਾਣਾ ਤੇ ਸ਼ਰਾਬ ਕੌਣ ਚੈਕ ਕਰਦਾ ਹੈ, ਕਿਹੜੀ ਫੋਰਸ ਪੁਤਿਨ ਦੀ ਰੱਖਿਆ ਕਰਦੀ ਹੈ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ ਸੰਮੇਲਨ ਲਈ ਭਾਰਤ ਦੌਰੇ ’ਤੇ ਆ ਰਹੇ ਹਨ। ਪੁਤਿਨ ਦੀ ਸੁਰੱਖਿਆ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ। ਕੌਣ ਕਰਦਾ ਹੈ ਉਨ੍ਹਾਂ ਦੀ ਸੁਰੱਖਿਆ?
ਪੰਜਾਬ: ਸਰਹੱਦੀ ਪਿੰਡਾਂ ਦੇ ਨੌਜਵਾਨ 'ਜੁਰਮ ਦੀ ਦੁਨੀਆਂ' ਵੱਲ ਕਿਵੇਂ ਖਿੱਚੇ ਜਾ ਰਹੇ, ਗੁਰਦੁਆਰਿਆਂ ਤੋਂ ਕੀ ਅਨਾਊਂਸਮੈਂਟ ਹੋ ਰਹੀ- ਗ੍ਰਾਊਂਡ ਰਿਪੋਰਟ
ਪੰਜਾਬ ਪੁਲਿਸ ਮੁਤਾਬਕ ਸਰਹੱਦੀ ਇਲਾਕਿਆਂ ਵਿੱਚ ਗ਼ਰੀਬ, ਬੇਰੁਜ਼ਗਾਰ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਝਾਂਸੇ ਵਿੱਚ ਆ ਕੇ ਅਪਰਾਧ ਵੱਲ ਖਿੱਚੇ ਜਾ ਰਹੇ ਹਨ।


































































