70ਵਿਆਂ ਦੀ ਉਮਰ ਵਿੱਚ ਵੀ ਇਹ ਬਜ਼ੁਰਗ ਜੋੜਾ ਕਰਦਾ ਹੈ ਬਾਕਮਾਲ ਡਾਂਸ
70ਵਿਆਂ ਦੀ ਉਮਰ ਵਿੱਚ ਵੀ ਇਹ ਬਜ਼ੁਰਗ ਜੋੜਾ ਕਰਦਾ ਹੈ ਬਾਕਮਾਲ ਡਾਂਸ

ਤਸਵੀਰ ਸਰੋਤ, @ganasconcanasoficial
ਪ੍ਰਕਾਸ਼ਿਤ
78 ਸਾਲਾ ਫਿਲੀਬਰਟੋ ਪੈਦਰੋਨ ਅਤੇ 74 ਸਾਲਾ ਸੇਲੀਨਾ ਫਾਜਾਰਦੋ, ਆਪਣੇ ਡਾਂਸ ਮੂਵਜ਼ ਲਈ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹਨ। 70ਵਿਆਂ ਦੀ ਉਮਰ ਵਿੱਚ ਵੀ ਇਹ ਬਜ਼ੁਰਗ ਜੋੜਾ ਬਾਕਮਾਲ ਡਾਂਸ ਕਰਦਾ ਹੈ।
ਹਾਲਾਂਕਿ ਉਮਰ ਨੂੰ ਲੈ ਕੇ ਦੋਹਾਂ ਨੂੰ ਕਈ ਵਾਰ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਸੇਲੀਨਾ ਫਾਜਾਰਦੋ ਕਹਿੰਦੇ ਹਨ ਕਿ ਉਮਰ ਮਹਿਜ਼ ਇੱਕ ਨੰਬਰ ਹੈ। ਉਹ ਕਹਿੰਦੇ ਹਨ ਕਿ ਜਦੋਂ ਵੀ ਸੰਗੀਤ ਵੱਜਦਾ ਹੈ ਤਾਂ "ਮੈਂ ਖੁਦ ਨੂੰ ਰੋਕ ਨਹੀਂ ਪਾਉਂਦੀ।"
ਫਿਲੀਬਰਟੋ ਅਤੇ ਸੇਲੀਨਾ ਦੀ ਪਹਿਲੀ ਮੁਲਾਕਾਤ ਅਮਰੀਕਾ ਦੇ ਮਿਆਮੀ ਵਿੱਚ ਇੱਕ ਅਜਿਹੀ ਥਾਂ 'ਤੇ ਹੋਈ ਸੀ, ਜਿੱਥੇ ਬਜ਼ੁਰਗ ਲੋਕ ਡਾਂਸ ਕਰਨ ਲਈ ਜਾਂਦੇ ਹਨ। ਉਹ 21 ਸਾਲਾਂ ਤੋਂ ਵਿਆਹੇ ਹੋਏ ਹਨ ਅਤੇ ਦੋਹਾਂ ਦਾ ਡਾਂਸ ਨਾਲ ਬੇਹੱਦ ਲਗਾਅ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



